ਚੰਡੀਗੜ੍ਹ- ਹਰਿਆਣਾ ਸਰਕਾਰ ਵੱਲੋਂ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ 26 ਜੂਨ, 2023 ਨੁੰ ਨਸ਼ੀਲੀ ਦਵਾਈਆਂ ਦੇ ਸੇਵਨ ਤੇ ਅਵੈਧ ਤਸਕਰੀ ਦੇ ਵਿਰੁੱਧ ਕੌਮਾਂਤਰੀ ਦਿਵਸ (ਇੰਟਰਨੈਸ਼ਨਲ ਡੇ ਅੰਗੇਸਟ ਡਰੱਗ ਅਬਿਯੂਜ ਐਂਡ ਇਲੀਸੀਟ ਟ੍ਰੈਫਿਕਿੰਗ) ਮਨਾਇਆ ਜਾ ਰਿਹਾ ਹੈ। ਪੰਚਕੂਲਾ ਵਿਚ ਪ੍ਰਬੰਧਿਤ ਇਸ ਸੰਤ ਸਮੇਲਨ ਵਿਚ ਸੰਤ ਮਹਾਤਮਾ ਨੌਜੁਆਨਾਂ ਨੂੰ ਨਸ਼ੀਲੀ ਦਵਾਈਆਂ ਦੇ ਸੇਵਨ ਦੇ ਵਿਰੁੱਧ ਸੰਦੇਸ਼ ਦੇਣਗੇ।
ਵਰਨਣਯੋਗ ਹੈ ਕਿ 5 ਮਈ, 2023 ਨੂੰ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਆਪਣੇ ਜਨਦਿਨ ਦੇ ਮੌਕੇ 'ਤੇ ਸੰਤ ਮਹਾਤਮਾਵਾਂ ਤੋਂ ਸਾਮਜ ਵਿਚ ਫੈਲੀ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਸਰਕਾਰ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਸੀ ਅਤੇ ਇਸੀ ਲੜੀ ਵਿਚ ਪੰਚਕੂਲਾ ਦੇ ਇੰਦਰਧਨੁਸ਼ ਓਡੀਟੋਰਿਅਮ ਵਿਚ ਨਸ਼ੀਲੀ ਦਵਾਈਆਂ ਦੇ ਸੇਵਨ ਤੇ ਅਵੈਧ ਤਸਕਰੀ ਦੇ ਵਿਰੁੱਧ ਕੌਮਾਂਤਰੀ ਦਿਵਸ 'ਤੇ ਪ੍ਰਬੰਧਿਤ ਪ੍ਰੋਗ੍ਰਾਮ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਮਹਾਰਾਜ ਜੀ ਅਗਵਾਈ ਹੇਠ ਹੋਵੇਗਾ।
ਮੁੱਖ ਮੰਤਰੀ ਕਹਿੰਦੇ ਹਨ ਕਿ ਆਦਿਕਾਲ ਤੋਂ ਹੀ ਸੰਤ ਮਹਾਪੁਰਸ਼ਾ ਨੇ ਸਦਾ ਸਮਾਜਿਕ ਬੁਰਾਈਆਂ ਦੇ ਖਿਲਾਫ ਜਨ-ਜਨ ਨੂੰ ਜਾਗਰੁਕ ਕਰਨ ਦਾ ਕੰਮ ਕੀਤਾ ਹੈ। ਸਮਾਜ ਸੰਤ ਮਹਾਪੁਰਸ਼ਾਂ ਦੇ ਵਿਚਾਰਾਂ ਅਤੇ ਸਿਖਿਆਵਾਂ ਨੂੰ ਮੰਨਦੇ ਹੋਏ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਵਿਚ ਸਦਾ ਸਹਿਯੋਗ ਦਿੰਦਾ ਆ ਰਿਹਾ ਹੈ। ਇਸ ਲਈ ਮੁੱਖ ਮੰਤਰੀ ਨੇ ਸੰਤ ੍ਰਮਹਾਪੁਰਸ਼ਾਂ ਦਾ ਜਲ ਸਰੰਖਣ ਅਤੇ ਨਸ਼ਾ ਮੁਕਤੀ ਮੁਹਿੰਮ ਵਿਚ ਸੂਬਾ ਸਰਕਾਰ ਦੇ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਸੀ ਮੁੱਖ ਮੰਤਰੀ ਦੇ ਨਿਰਦੇਸ਼ਾ ਅਨੁਸਾਰ ਹਰਿਆਣਾ ਸਰਕਾਰ ਨਸ਼ਾ ਤਸਕਰਾਂ 'ਤੇ ਸਖਤ ਕਾਰਵਾਈ ਕਰ ਰਹੀ ਹੈ। ਇਸ ਦੇ ਲਈ ਸਰਕਾਰ ਨੇ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਹੈ। ਜਿਲ੍ਹਾ, ਰੇਂਜ ਅਤੇ ਰਾਜ ਪੱਧਰ 'ਤੇ ਏਂਟੀ ਨਾਰਕੋਟਿਕਸ ਸੈਲਸ ਬਣਾਏ ਹਨ ਅਤੇ ਹਰਿਆਣਾ ਵਿਚ 5 ਹਜਾਰ ਤੋਂ ਵੱਧ ਗਿਰਫਤਾਰੀਆਂ ਕੀਤੀਆਂ ਗਈਆਂ ਹਨ।
ਦਵਾਈਆਂ ਦੀ ਅਵੈਧ ਵਿਕਰੀ ਨੂੰ ਰੋਕਨ ਤਹਿਤ ਮੋਬਾਇਲ ਏਪ ਸਾਥੀ ਬਣਾਈ ਹੈ। ਅਪਰਾਧਿਕ ਗਤੀਵਿਧੀਆਂ ਦੇ ਡੇਟਾਬੇਸ ਦੇ ਲਈ ਸਾਫਟਵੇਅਰ ਹਾਕ ਵਿਕਸਿਤ ਕੀਤਾ ਹੈ ਅਤੇ ਪੰਚਕੂਲਾ ਵਿਚ ਇੰਟਰ-ਸਟੇਟ ਡਰੱਗ ਸਕੱਤਰੇਤ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਨਸ਼ਾ ਮੁਕਤੀ ਦੇ ਲਈ ਹਰਿਆਣਾ ਸਰਕਾਰ ਨੇ ਵਿਸ਼ੇਸ਼ ਕਾਰਜ ਯੋਜਨਾ ਤਿਆਰ ਕੀਤੀ ਹੈ। ਨਸ਼ਾ ਮੁਕਤੀ ਤੇ ਪੁਨਰਵਾਸ ਤਹਿਤ ਸੂਬੇ ਵਿਚ 52 ਨਸ਼ਾ ਮੁਕਤੀ ਕੇਂਦਰ ਖੋਲੇ ਗਏ ਹਨ। ਸਰਕਾਰੀ ਮੈਡੀਕਲ ਕਾਲਜਾਂ ਵਿਚ ਵੀ ਨਸ਼ਾ ਮੁਕਤੀ ਵਾਰਡ ਖੋਲੇ ਗਏ ਹਨ ਅਤੇ 13 ਜਿਲ੍ਹਿਆਂ ਦੇ ਸਿਵਲ ਹਸਪਤਾਲਾਂ ਵਿਚ ਨਸ਼ਾ ਮੁਕਤੀ ਕੇਂਦਰ ਬਣਾਏ ਗਏ ਹਨ।
ਇਸ ਤੋਂ ਇਲਾਵਾ, ਸੂਬਾ ਸਰਕਾਰ ਜਨ ਜਾਗ੍ਰਿਤੀ ਲਈ ਵਿਸ਼ੇਸ਼ ਜਾਗਰੁਕਤਾ ਮੁਹਿੰਮ ਚਲਾ ਰਹੀ ਹੈ। ਇਸ ਦੇ ਲਈ ਪਿੰਡ ਅਤੇ ਸੂਬਾ ਪੱਧਰ ਤਕ ਮਿਸ਼ਨ ਟੀਮਾਂ ਦਾ ਗਠਨ ਕੀਤਾ ਹੈ। ਟੋਲ ਫਰੀ ਏਂਟੀ ਡਰੱਗ ਹੈਲਪਲਾਇਨ ਨੰਬਰ 9050891508 ਸ਼ੁਰੂ ਕੀਤਾ ਗਿਆ ਹੈ। ਜਿਸ 'ਤੇ ਨਾਗਰਿਕਸੂਚਨਾਵਾਂ ਦੇ ਸਕਦੇ ਹਨ। ਅਜਿਹੀ ਸੂਚਨਾਵਾਂ ਨੂੰ ਗੁਪਤ ਰੱਖਿਆ ਜਾਵੇਗਾ। ਸੂਬੇ ਦੇ ਨੌਜੁਆਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਪ੍ਰੋਗ੍ਰਾਮ ਧਾਂਕੜ ਵੀ ਚਲਾਇਆ ਜਾ ਰਿਹਾ ਹੈ।